Lyrics In Punjabi
Chorus:
ਤੇਰੀ ਕਰਾਂ ਮੈਂ ਇਬਾਦਤ ਜਿੰਦਾ ਖ਼ੁਦਾ -2
ਤੁਰ ਗਿਆਂ ਦੇ ਦੁਆਰੇ ਮੇਰੇ ਕਿਸੇ ਕੰਮ ਨਹੀ -2
ਤੇਰੇ ਨੂਰ ਦਾ ਨਜ਼ਾਰਾ ਸਦਾਂ ਤੱਕਦਾ ਰਹਾਂ -2
ਦੁਨੀਆ ਦੇ ਨਜ਼ਾਰੇ ਮੇਰੇ ਕਿਸੇ ਕੰਮ ਨਹੀਂ -2
ਤੇਰੀ ਕਰਾਂ ਮੈਂ ਇਬਾਦਤ ਜਿੰਦਾ ਖ਼ੁਦਾ -2
Verse 1:
ਓਨ੍ਹਾਂ ਖਾਲੀ ਪੈ ਦੁਆਰਿਆ ਨੂੰ ਦੱਸ ਕੀ ਕਰਾਂ -2
ਜਿਹੜੇ ਮਰ ਗਏ ਓਨਾ ਦੇ ਪਿੱਛੇ ਮੈਂ ਕਿਓ ਮਰਾਂ -2
ਜਿਹੜੇ ਖੁਦ ਹੀ ਸਮੁੰਦਰਾਂ ਦੇ ਵਿੱਚ ਡੁੱਬ ਮੋਏ -2
ਓਹੋ ਡੁੱਬੇ ਹੋਏ ਕਿਨਾਰੇ ਮੇਰੇ ਕਿਸੇ ਕੰਮ ਨਹੀ -2
ਤੇਰੀ ਕਰਾਂ ਮੈਂ ਇਬਾਦਤ…ਜਿੰਦਾ ਖ਼ੁਦਾ -2
Verse 2:
ਤੇਰੇ ਨਜ਼ਰੇਂ ਕਰਮ ਨਾਲ ਤਰ ਜਾਵਾਂ ਮੈਂ -2
ਤੇਰੀ ਰਹਿਮਤ ਦੇ ਨਾਲ ਝੋਲੀ ਭਰ ਜਾਵਾਂ ਮੈਂ -2
ਇੱਕ ਮੰਗਦਾ ਹਾਂ ਯਿਸੂ ਜੀ ਮੈਂ ਤੇਰੀ ਸ਼ਰਣ -2
ਦੁਨੀਆ ਦੇ ਚੁਬਾਰੇ ਮੇਰੇ ਕਿਸੇ ਕੰਮ ਨਹੀ -2
ਤੇਰੀ ਕਰਾਂ ਮੈਂ ਇਬਾਦਤ ਜਿੰਦਾ ਖ਼ੁਦਾ -2
Verse 3:
ਤੇਰੇ ਨੂਰ ਦਾ ਨਜ਼ਾਰਾ ਸਦਾਂ ਤੱਕਦਾ ਰਹਾਂ -2
ਤੇਰੇ ਪਿਆਰ ਵਿੱਚ ਝੱਲਾ ਹੋ ਕੇ ਨੱਚਦਾ ਰਹਾਂ -2
ਤੇਰੇ ਪਿਆਰ ਦੇ ਨਗਾਰੇ ਨੇ ਨਚਾਇਆ ਦਾਊਦ ਵਾਂਗੂ -2
ਦੁਨੀਆ ਦੇ ਨਗਾਰੇ ਮੇਰੇ ਕਿਸੇ ਕੰਮ ਨਹੀਂ -2
ਤੇਰੀ ਕਰਾਂ ਮੈਂ ਇਬਾਦਤ ਜਿੰਦਾ ਖ਼ੁਦਾ -2
Verse 4:
ਤੂ ਹੈ ਜਿੰਦਾ ਖ਼ੁਦਾ ਤੂੰ ਮੇਰੀ ਜਿੰਦਗੀ -2
ਤਾਈਓ ਕਰਦਾ ਏ ਮਹਿਰਮ ਤੇਰੀ ਬੰਦਗੀ -2
ਹੁਣ ਜਿੰਦਗੀ ਦੇ ਪਲ ਮੈਂ ਗੁਜਾਰਾਂ ਯਿਸੂ ਨਾਲ -2
ਦੂਜੇ ਪਲ ਜੋ ਗੁਜ਼ਾਰੇ ਮੇਰੇ ਕਿਸੇ ਕੰਮ ਨਹੀਂ -2
ਤੇਰੀ ਕਰਾਂ ਮੈਂ ਇਬਾਦਤ ਜਿੰਦਾ ਖ਼ੁਦਾ…

